[Verse]
ਹੋ ਕੁਰਬਾਨ ਜਾਈਏ ਦੁਨੀਆ ‘ਤੇ ਆਏ ਦੇ
ਸਿੱਕੇ ਚੱਲਦੇ ਅਕਾਲ ਸਹਾਇ ਦੇ
ਹੋ ਝੱਲੇ ਤੇਵਰ ਨਾ ਜਾਣ ਇੱਕੋ ਅੱਖ ਦੇ
ਹਾਏ ਲੋਕੀਂ ਸ਼ੇਰ-ਏ-ਪੰਜਾਬ ਉਹਨੂੰ ਦੱਸਦੇ
ਹੋ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Chorus]
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Verse]
ਹੋ ਸ਼ੁਕਰਚੱਕੀਆ ਆਵੇ ਚੜ੍ਹਦਾ
ਮੁਹਰੇ ਸੰਮਨ ਬੁਰਜ ਦੇ ਜਾ ਖੜ੍ਹਦਾ
ਹੋ ਅਬਦਾਲੀ ਦੀ ਮੌਜੂਦਾ ਸੰਤਾਨ ਤੋਂ
ਕਿਲ੍ਹਾ ਜਿੱਤਿਆ ਲਾਹੌਰ ਸ਼ਾਹ ਜਮਾਨ ਤੋਂ
ਹੋ ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ?
ਹਾਏ ਉਹਦੇ ਬੰਨ੍ਹਿਆ
[Chorus]
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Verse]
ਹਾਏ ਮੁਹਰੀ ਮਿਸਲਾਂ ਦਾ ਇਹੋ ਸਰਕਾਰ ਹੈ
ਹੋ ਨਾਲ਼ ਸ਼ਾਮ ਸਿਓਂ ਤੇ ਨਲੂਆ ਸਰਦਾਰ ਹੈ
ਫ਼ੌਜ ਅਕਾਲ ਕੀ ਅਕਾਲੀ ਲੱਗੇ ਮੁਹਰੇ ਨੇ
ਹੋ ਨਾਅਰ ਬਾਹਰਲੇ Allard ਤੇ Ventura ਨੇ
ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਐ
ਕਿਲ੍ਹੇ ਢਾਉਂਦਾ ਏ ਤੇ ਨਾਲ਼ੇ ਸੋਧੇ ਲਾਉਂਦਾ ਐ
ਸੰਧਾਵਾਲੀਏ ਨੇ, ਕਈ ਆਹਲੂਵਾਲੀਏ
ਜੋਰਾਵਰ ਸਿੰਘ ਜਿਹੇ ਕਿੱਥੋਂ ਭਾਲ਼ੀਏ?
ਏਧਰੋਂ ਕੰਧਾਰ ਨਾਲ਼ੇ ਓਧਰੋਂ ਲੱਦਾਖ਼
ਤਿੱਬਤ ਵੀ ਜਿੱਤਿਆ ਏ ਹੋਰ ਗੱਲ ਆਖ
ਹੋ ਝੰਡੇ ਜਿੱਤ ਦੇ ਝੁਲਾਉਣੇ ਦਸਤੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Chorus]
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Verse]
ਹੋ ਰਾਜ ਫੇਰੀ ਆਉਣਾ ਮਸਲਾ ਏ ਕਾਹਦਾ?
ਹਮ ਰਾਖਤ ਪਾਤਸ਼ਾਹੀ ਦਾਵਾ
ਹੋ ਮੁੱਖੋਂ ਦਸਮ ਪਿਤਾ ਨੇ ਫਰਮਾਇਆ ਏ
ਪਹਿਲਾਂ ਉਸੇ ਨੇ ਹੀ ਤਖ਼ਤ ਬਿਠਾਇਆ ਏ
ਨਿਆਂ ਅਰਜਣਾ ਜਿਹਦਾ ਮਸ਼ਹੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
[Chorus]
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲ਼ੇ ‘ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ